Tue, May 21, 2024

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀਆਂ ਫਿਰ ਵਧਣ ਜਾ ਰਹੀਆਂ ਦਰਾਂ

By  Deepak Kumar -- March 30th 2024 10:17 AM

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀਆਂ ਫਿਰ ਵਧਣ ਜਾ ਰਹੀਆਂ ਦਰਾਂ (Photo Credit: File)

Ladowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀਆਂ ਦਰਾਂ ਫਿਰ ਵਧਣ ਜਾ ਰਹੀਆਂ ਹਨ। ਦਰਅਸਲ ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 31 ਮਾਰਚ ਨੂੰ ਦੁਪਹਿਰ 12 ਵਜੇ ਤੋਂ ਬਾਅਦ ਟੋਲ ਦੀ ਦਰ ਵਧਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਤੱਕ ਦਾ ਵਾਧੂ ਟੋਲ ਵਸੂਲਿਆ ਜਾਵੇਗਾ। ਇਸ ਨਾਲ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਇਕ ਸਾਲ 'ਚ ਤੀਜੀ ਵਾਰ ਟੋਲ ਦੀ ਦਰ ਵਧਾਈ ਜਾ ਰਹੀ ਹੈ। ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਕੁਮਾਰ ਨੇ ਦੱਸਿਆ ਕਿ ਇਹ ਨਵੇਂ ਟੋਲ ਰੇਟ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਹੀ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਦਰਾਂ ਵਧਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ।

ਇਹ ਖਬਰਾਂ ਵੀ ਪੜ੍ਹੋ:

  • Share

ताजा खबरें

वीडियो