ਸਿੱਕੇ ਇਕੱਠੇ ਕਰਨ ਗਿਆ ਵਿਦਿਆਰਥੀ ਭਾਖੜਾ ਨਹਿਰ 'ਚ ਡੁੱਬਿਆ

By  Deepak Kumar March 30th 2024 09:19 AM

Patiala News: ਭਾਖੜਾ ਨਹਿਰ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਨਹਿਰ ਵਿੱਚ ਫਸੇ ਸਿੱਕੇ ਇਕੱਠੇ ਕਰਨ ਲਈ ਗਿਆ 14 ਸਾਲਾ ਲੜਕਾ ਭਾਖੜਾ ਨਹਿਰ ਵਿੱਚ ਡੁੱਬ ਗਿਆ। ਉਸ ਦੀ ਪਛਾਣ ਬਾਬੂ ਸਿੰਘ ਕਲੋਨੀ, ਪਟਿਆਲਾ, ਵਾਸੀ ਅਕਾਂਸ਼ੂ ਵਜੋਂ ਹੋਈ ਹੈ। ਇਸ ਸਬੰਧੀ ਭੋਲੇ ਸ਼ੰਕਰ ਡਾਇਵਰਜ ਕਲੱਬ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੁਪਹਿਰ ਕਰੀਬ 12:30 ਵਜੇ ਇਹ ਸਕੂਲੀ ਵਿਦਿਆਰਥੀ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਨਹਿਰ ਦੀ ਕੰਧ ਨਾਲ ਫਸੇ ਪੈਸੇ ਲੈਣ ਗਿਆ ਸੀ, ਜਿੱਥੇ ਉਹ ਭਾਖੜਾ ਵਿੱਚ ਡੁੱਬ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਇਲਾਕੇ 'ਚ ਮਾਤਮ ਦਾ ਮਾਹੌਲ ਹੈ।

Related Post